ਸ਼ੋ੍ਰਮਣੀ ਕਮੇਟੀ ਦੇ ਅੱਜ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਾਰੇ ਲਏ ਫੈਸਲੇ ਤੇ ਇਤਰਾਜ ਕਰਦਿਆਂ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਨੇ ਕਿਹਾ ਕਿ ਇਹ ਫੈਸਲਾ ਬਿਲਕੁਲ ਵੀ ਜਾਇਜ ਨਹੀ ਠਹਿਰਾਇਆ ਜਾ ਸਕਦਾ। ਐਡਵੋਕੇਟ ਵੇਰਕਾ ਨੇ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਮਾਮਲੇ ਦੀ ਪੜਤਾਲ ਕਰਨ ਵਾਲੀ ਸਬ ਕਮੇਟੀ ਜਿਸ ਵਿਚ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਤੋ ਕਿਸੇ ਤਰਾਂ ਦੇ ਇਨਸਾਫ ਦੀ ਉਮੀਦ ਨਹੀ ਹੈ। ਇਹ ਉਹੀ ਰਘੂਜੀਤ ਸਿੰਘ ਵਿਰਕ ਹਨ ਜਿਨਾਂ ਨੇ ਸਾਲ 2016 ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਗਨਭੇਟ ਮਾਮਲੇ ਨੁੰ ਖੁਰਦ ਬੁਰਦ ਕੀਤਾ ਸੀ।ਵਿਰਕ ਨੂੰ ਸਾਲ 2019-20 ਵਿਚ ਉਸ ਵੇਲੇ ਦੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਦੋਸ਼ੀ ਕਰਾਰ ਦਿੱਤਾ ਸੀ ਤੇ ਉਨਾਂ ਨੂੰ ਕਿਸੇ ਵੀ ਧਾਰਮਿਕ ਸੰਸਥਾ ਦੇ ਵਿਚ ਇਕ ਸਾਲ ਤਕ ਅਹੁਦਾ ਨਾ ਦੇਣ ਦੀ ਹਦਾਇਤ ਕੀਤੀ ਸੀ। ਅੱਜ ਜਦ ਗਿਆਨੀ ਹਰਪ੍ਰੀਤ ਸਿੰਘ ਤੇ ਕੁਝ ਲੋਕ ਝੂਠੇ ਤੇ ਬੇਬੁਨਿਆਦ ਇਲਜਾਮ ਲਗਾ ਰਹੇ ਹਨ ਤਾਂ ਉਸ ਪੜਤਾਲ ਲਈ ਬਣੀ ਸਬ ਕਮੇਟੀ ਦਾ ਮੁਖੀ ਰਘੂਜੀਤ ਸਿੰਘ ਵਿਰਕ ਨੂੰ ਬਣਾ ਦਿੱਤਾ ਗਿਆ ਹੈ ਜ਼ੋ ਇਸ ਮਾਮਲੇ ਤੇ ਸਹੀ ਘੌਖ ਕਰਨ ਦੀ ਬਜਾਏ ਨਿਜੀ ਕਿੜਾ ਕਢ ਸਕਦੇ ਹਨ। ਐਡਵੋਕੇਟ ਵੇਰਕਾ ਨੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਾਂਸੋ ਮੰਗ ਕੀਤੀ ਕਿ ਉਹ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਮਾਮਲੇ ਤੇ ਬਣਾਈ ਸਬ ਕਮੇਟੀ ਵਿਚ ਸ੍ਰ ਵਿਰਕ ਦੀ ਬਜਾਏ ਕਿਸੇ ਹੋਰ ਮੈਂਬਰ ਲੁੰ ਸ਼ਾਮਲ ਕਰਨ।